Monday, August 16, 2010

ਉਹ ਨਗਰੀ ਬੁਰੀ ਹੈ

**************************

ਬੋਲਦਾ ਹਾਂ ਸੱਚ, ਤਾਂ ਸੂਲੀ ਤਿਆਰ ਏ ।

ਬੋਲਦਾ ਹਾਂ ਝੂਠ, ਰੁੱਸ ਜਾਂਦਾ ਮੇਰਾ ਯਾਰ ਏ ।

ਮੈਨੂੰ ਯਾਰ ਹੈ ਪਿਆਰਾ ,ਪਰ ਜਿੱਥੇ ਕਰਨੈ ਗੁਜ਼ਾਰਾ

ਉਹ ਨਗਰੀ ਬੁਰੀ ਹੈ ।

ਉਹ ਨਗਰੀ ਬੁਰੀ ਹੈ ।।



ਅੱਗ ਖ਼ੁਦ ਲਾਕੇ ਖ਼ੁਦ ਹੀ, ਬੁਝਾਉਣ ਵਾਲੇ ਲੋਕ ਨੇ ।

ਨਿੱਤ ਕੀਤੇ ਅਹਿਸਾਨਾਂ ਨੂੰ , ਜਤਾਉਣ ਵਾਲੇ ਲੋਕ ਨੇ ।

ਤੈਨੂੰ ਲਾਇਆ ਸੀ ਸਹਾਰਾ , ਚੇਤੇ ਕਰ ਮੇਰੇ ਯਾਰਾ ।

ਉਹ ਨਗਰੀ ਬੁਰੀ ਹੈ ।

ਮੈਨੂੰ ਯਾਰ ਹੈ ਪਿਆਰਾ , ਪਰ ਜਿੱਥੇ ਕਰਨੈ ਗੁਜ਼ਾਰਾ

ਉਹ ਨਗਰੀ ਬੁਰੀ ਹੈ ।।



ਹਸੂੰ ਹਸੂੰ ਕਰਦੇ ਚਿਹਰਿਆਂ ਦੇ ,ਮੱਚੇ ਹੋਏ ਦਿਲ ਨੇ ।

ਉੱਤੋਂ ਵੇਖਣ ਨੂੰ ਲੱਗਦੇ ਕਿ , ਬੰਦੇ ਬੜੇ ਖੁਸ਼ਦਿਲ ਨੇ ।

ਮੇਰਾ ਦਿਲ ਵੀ ਵਿਚਾਰਾ, ਝੂਰੀਂ ਜਾਵੇ ਦਿਨ ਸਾਰਾ ।

ਕੀ ਇਹ ਨਗਰੀ ਬੁਰੀ ਹੈ

ਮੈਨੂੰ ਯਾਰ ਹੈ ਪਿਆਰਾ , ਪਰ ਜਿੱਥੇ ਕਰਨੈ ਗੁਜ਼ਾਰਾ

ਉਹ ਨਗਰੀ ਬੁਰੀ ਹੈ ।।



ਰੱਬਾ ਇਹਨਾਂ ਤਾਂਈਂ ਸਿਖਾਦੇ ,ਜਾਂਚ ਜ਼ਿੰਦਗੀ ਜਿਉਣ ਦੀ ।

ਮਸਤਾਂ ਦੇ ਵਾਂਗ ਵੇਲੇ , ਮਸਤ ਲਗਾਉਣ ਦੀ ।

ਬਣੇ ਐਸਾ ਕੋਈ ਨਜ਼ਾਰਾ , ਖੇਡ ਖੇਡ ਕੋਈ ਨਿਆਰਾ ,

ਉਹ ਨਗਰੀ ਬੁਰੀ ਹੈ ।

ਮੈਨੂੰ ਯਾਰ ਹੈ ਪਿਆਰਾ , ਪਰ ਜਿੱਥੇ ਕਰਨੈ ਗੁਜ਼ਾਰਾ ,

ਉਹ ਨਗਰੀ ਬੁਰੀ ਹੈ ।।



ਲੇਖਕ : ਸਰਬਜੀਤ ਸਿੰਘ ਘੁਮਾਣ - ਮੈਲਬੋਰਨ ( ਆਸਟਰੇਲੀਆ )