**************************
ਬੋਲਦਾ ਹਾਂ ਸੱਚ, ਤਾਂ ਸੂਲੀ ਤਿਆਰ ਏ ।
ਬੋਲਦਾ ਹਾਂ ਝੂਠ, ਰੁੱਸ ਜਾਂਦਾ ਮੇਰਾ ਯਾਰ ਏ ।
ਮੈਨੂੰ ਯਾਰ ਹੈ ਪਿਆਰਾ ,ਪਰ ਜਿੱਥੇ ਕਰਨੈ ਗੁਜ਼ਾਰਾ
ਉਹ ਨਗਰੀ ਬੁਰੀ ਹੈ ।
ਉਹ ਨਗਰੀ ਬੁਰੀ ਹੈ ।।
ਅੱਗ ਖ਼ੁਦ ਲਾਕੇ ਖ਼ੁਦ ਹੀ, ਬੁਝਾਉਣ ਵਾਲੇ ਲੋਕ ਨੇ ।
ਨਿੱਤ ਕੀਤੇ ਅਹਿਸਾਨਾਂ ਨੂੰ , ਜਤਾਉਣ ਵਾਲੇ ਲੋਕ ਨੇ ।
ਤੈਨੂੰ ਲਾਇਆ ਸੀ ਸਹਾਰਾ , ਚੇਤੇ ਕਰ ਮੇਰੇ ਯਾਰਾ ।
ਉਹ ਨਗਰੀ ਬੁਰੀ ਹੈ ।
ਮੈਨੂੰ ਯਾਰ ਹੈ ਪਿਆਰਾ , ਪਰ ਜਿੱਥੇ ਕਰਨੈ ਗੁਜ਼ਾਰਾ
ਉਹ ਨਗਰੀ ਬੁਰੀ ਹੈ ।।
ਹਸੂੰ ਹਸੂੰ ਕਰਦੇ ਚਿਹਰਿਆਂ ਦੇ ,ਮੱਚੇ ਹੋਏ ਦਿਲ ਨੇ ।
ਉੱਤੋਂ ਵੇਖਣ ਨੂੰ ਲੱਗਦੇ ਕਿ , ਬੰਦੇ ਬੜੇ ਖੁਸ਼ਦਿਲ ਨੇ ।
ਮੇਰਾ ਦਿਲ ਵੀ ਵਿਚਾਰਾ, ਝੂਰੀਂ ਜਾਵੇ ਦਿਨ ਸਾਰਾ ।
ਕੀ ਇਹ ਨਗਰੀ ਬੁਰੀ ਹੈ
ਮੈਨੂੰ ਯਾਰ ਹੈ ਪਿਆਰਾ , ਪਰ ਜਿੱਥੇ ਕਰਨੈ ਗੁਜ਼ਾਰਾ
ਉਹ ਨਗਰੀ ਬੁਰੀ ਹੈ ।।
ਰੱਬਾ ਇਹਨਾਂ ਤਾਂਈਂ ਸਿਖਾਦੇ ,ਜਾਂਚ ਜ਼ਿੰਦਗੀ ਜਿਉਣ ਦੀ ।
ਮਸਤਾਂ ਦੇ ਵਾਂਗ ਵੇਲੇ , ਮਸਤ ਲਗਾਉਣ ਦੀ ।
ਬਣੇ ਐਸਾ ਕੋਈ ਨਜ਼ਾਰਾ , ਖੇਡ ਖੇਡ ਕੋਈ ਨਿਆਰਾ ,
ਉਹ ਨਗਰੀ ਬੁਰੀ ਹੈ ।
ਮੈਨੂੰ ਯਾਰ ਹੈ ਪਿਆਰਾ , ਪਰ ਜਿੱਥੇ ਕਰਨੈ ਗੁਜ਼ਾਰਾ ,
ਉਹ ਨਗਰੀ ਬੁਰੀ ਹੈ ।।
ਲੇਖਕ : ਸਰਬਜੀਤ ਸਿੰਘ ਘੁਮਾਣ - ਮੈਲਬੋਰਨ ( ਆਸਟਰੇਲੀਆ )